Hukamnama-Sahib-ji..-15apri

Today’s Hukamnama..

ਸਲੋਕ ਮ; ੩ ॥
ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ,
(ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ) ਅਸਲੀ
ਕਰਨ ਵਾਲੇ ਕੰਮ (ਭਾਵ, ਮਨੁੱਖਾ ਜਨਮ ਨੂੰ ਸਵਾਰਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ
ਹੈ ਉਸ ਨੂੰ ਇਉਂ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ।
ਸਤਿਗੁਰੂ ਦੀ ਮੱਤ ਤੇ ਤੁਰਿਆਂ (ਗਿਆਨੀ ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ
ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ
ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ ।ਮਨ ਦੇ ਪਿੱਛੇ ਤੁਰਨ ਵਾਲੇ
ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ ।
ਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ
ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ । ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ
ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ, ਉਹ ਕਿਸੇ ਭੀ ਦਾਤਿ ਦੇ ਮਿਲਣ
ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤਿ੍ਰਸ਼ਨਾ ਅਗਿਆਨ ਤੇ ਹਨੇਰਾ ਹੈ ।ਹੇ
ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ
ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ।੧।ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ
ਤੇ ਗੁਰੂ ਨੂੰ ਰਾਖਾ ਸਮਝਦੇ ਹਨ), ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ?
ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ ।ਹੇ ਨਾਨਕ!
ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ
ਹਨ, ਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ
ਸੁਖ ਪਾਉਂਦੇ ਹਨ ।੨।ਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ,
ਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤਿ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ
ਜਾਂਦੀ ਹੈ (ਕਿਉਂਕਿ ਰੋਕਣ ਵਾਲਾ) ਹੋਰ ਕੋਈ ਤੇਰਾ ਸ਼ਰੀਕ ਤੇਰੇ ਕੋਲ ਨਹੀਂ ਹੈ, ਤੂੰ ਇਕੱਲਾ
ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! (ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ
ਹੁੰਦੀ ਹੈ; ਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ
ਨੂੰ ਸ਼ਾਬਾਸ਼ੇ ਮਿਲਦੀ ਹੈ । ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ
ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ ।੨।

SHALOK, THIRD MEHL:

O Nanak, the spiritually wise have conquered the world, but the world has conquered everyone. Through the Name, their affairs are brought to perfection; whatever will be, will be. Under Guru’s Instruction, their minds are held steady; no one can make them waver. The Lord makes His devotees His own, and resolves their affairs. The self-willed manmukhs have been led astray from the very beginning; within them lurks greed, avarice and egotism. Their nights and days pass in argument and conflict; they do not contemplate the Word of the Shabad. The Creator has taken away their common sense and understanding, and all their speech is corrupt. No matter what they are given, they are not satisfied; within them is desire, and the great darkness of ignorance. O Nanak, it is right to break with the self-willed manmukhs; to them, emotional attachment to Maya is sweet. || 1 || THIRD MEHL: What can fear and skepticism do to those, who have given their heads to the Creator, and to the True Guru? The Protector Himself has protected their honor from the beginning of time. Meeting their Beloved, they find peace; they contemplate the True Word of the Shabad. O Nanak, I serve the Giver of peace; He Himself is the Assessor. || 2 || PAUREE: All beings and creatures are Yours; You are the wealth of all. One unto whom You give, obtains everything; there is no one else to rival You. You alone are the Great Giver of all; I offer my prayer to You, Lord. One with whom You are pleased, is accepted by You; how blessed is such a person! Your wondrous play is pervading everywhere. Pain and pleasure are with You. || 2 ||

Friday,3rd Vaisaakh (Samvat 548 Nanakshahi) 15th April, 2016 (Page: 548)